ਕੋਲਕਾਤਾ, 28 ਫਰਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਯੂਕਰੇਨ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨਾਲ ਹੀ ਕੌਮਾਂਤਰੀ ਸ਼ਾਂਤੀ ਅਤੇ ਗੈਰ ਹਮਲਾਵਰ ਰੁਖ਼ ਸਬੰਧੀ ਮੁਲਕ ਦੇ ਅਕਸ ਅਨੁਸਾਰ ਸੰਕਟ ਦੇ ਹੱਲ ਲਈ ਕੌਮੀ ਸੰਕਲਪ ਵਜੋਂ ਸਰਬਪਾਰਟੀ ਮੀਟਿੰਗ ਸੱਦਣ ਦੇ ਸੁਝਾਅ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। -ਏਜੰਸੀ