ਸਮਸਤੀਪੁਰ (ਬਿਹਾਰ), 17 ਅਗਸਤ
ਸਿਆਸਤਦਾਨ ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਕਿਹਾ ਕਿ ਬਿਹਾਰ ਵਿੱਚ ਨਵੀਂ ਬਣੀ ਮਹਾਗੱਠਬੰਧਨ ਸਰਕਾਰ ਨੇ ਜੇਕਰ ਅਗਲੇ ਇਕ ਜਾਂ ਦੋ ਸਾਲਾਂ ਵਿੱਚ ਬਿਹਾਰ ਵਿੱਚ ਪੰਜ ਤੋਂ ਦਸ ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਤਾਂ ਉਹ ‘ਜਨ ਸੂਰਜ ਅਭਿਆਨ’ ਨੂੰ ਵਾਪਸ ਲੈ ਲੈਣਗੇ ਤੇ ਨਿਤਿਸ਼ ਕੁਮਾਰ ਸਰਕਾਰ ਨੂੰ ਸਮਰਥਨ ਦੇਣਗੇ। ਇਥੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਆਰਜੇਡੀ-ਜੇਡੀ(ਯੂ)-ਕਾਂਗਰਸ ਗੱਠਬੰਧਨ ਸਰਕਾਰ ਨੂੰ ਬਿਹਾਰ ਦੇ ਲੋਕਾਂ ਦਾ ਸਮਰਥਨ ਪ੍ਰਾਪਤ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਿਤਿਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ’ਤੇ ਚਿਪਕੇ ਰਹਿਣ ਲਈ ‘ਫੈਵੀਕੋਲ’ ਦੀ ਵਰਤੋਂ ਕਰਦਾ ਹੈ ਤੇ ਬਾਕੀ ਸਿਆਸੀ ਪਾਰਟੀਆਂ ਉਸ ਦੇ ਆਲੇ-ਦੁਆਲੇ ਘੁੰਮਦੀਆਂ ਹਨ। -ਪੀਟੀਆਈ