ਨਵੀਂ ਦਿੱਲੀ, 17 ਫਰਵਰੀ
ਦਿੱਲੀ ਦੀ ਅਦਾਲਤ ਨੇ ਫ਼ੌਜਦਾਰੀ ਮਾਨਹਾਨੀ ਮਾਮਲੇ ਵਿੱਚ ਪੱਤਰਕਾਰ ਪ੍ਰਿਆ ਰਮਾਨੀ ਨੂੰ ਬਰੀ ਕਰ ਦਿੱਤਾ। ਜਿਨਸੀ ਸੋਸ਼ਣ ਦੇ ਦੋਸ਼ਾਂ ਕਾਰਨ ਰਮਾਨੀ ਉਪਰ ਐੱਮਜੇ ਅਕਬਰ ਨੇ ਇਹ ਕੇਸ ਕੀਤਾ ਸੀ। ਅਦਾਲਤ ਨੇ ਕਿਹਾ ਕਿ ਦਹਾਕਿਆਂ ਬਾਅਦ ਵੀ ਔਰਤ ਆਪਣੀ ਸ਼ਿਕਾਇਤ ਕਿਸੇ ਵੀ ਮੰਚ ’ਤੇ ਰੱਖ ਸਕਦੀ ਹੈ। ਵਧੀਕ ਚੀਫ ਮੈਟਰੋਪੋਲਿਟਨ ਮੈਜਿਸਟਰੇਟ ਰਵਿੰਦਰ ਕੁਮਾਰ ਪਾਂਡੇ ਨੇ ਕਿਹਾ ਕਿ ਬੜੇ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਉਹ ਧਰਤੀ ਜਿਥੇ ਮਹਾਭਾਰਤ ਤੇ ਰਮਾਇਣ ਵਰਗੇ ਮਹਗ੍ਰੰਥਾਂ ਦੀ ਰਚਨਾ ਹੋਈ ਉਥੇ ਔਰਤਾਂ ਨੂੰ ਸਨਮਾਨ ਨਹੀਂ ਮਿਲ ਰਿਹਾ।