ਹਰਦੀਪ ਸਿੰਘ ਸੋਢੀ
ਧੂਰੀ, 7 ਅਕਤੂਬਰ
ਇਕ ਬੈਂਕ ਅੰਦਰ ਬਿਜਲੀ ਦਾ ਸ਼ਾਰਟ ਸਰਕਟ ਦੇ ਧੂੰਏ ਕਾਰਨ ਬੈਂਕ ਅੰਦਰ ਅਫੜਾ-ਤਫੜੀ ਮੱਚ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12.15 ਵਜੇ ਸਥਾਨਕ ਐੱਚਡੀਐੱਫਸੀ ਬੈਂਕ ਅੰਦਰ ਸ਼ਾਰਟ ਸਰਕਟ ਹੋ ਜਾਣ ਕਾਰਨ ਬੈਂਕ ਦੀ ਇਮਾਰਤ ’ਚ ਧੁੰਆ ਫੈਲ ਗਿਆ। ਜਿਸ ਤੋਂ ਬਾਅਦ ਬੈਂਕ ਪ੍ਰਬੰਧਕਾਂ ਨੇ ਸੂਝ-ਬੁਝ ਤੋਂ ਕੰਮ ਲੈਂਦਿਆਂ ਜਿੱਥੇ ਬੈਂਕ ਅੰਦਰ ਆਏ ਖਾਤਾਧਾਰਕਾਂ ਤੇ ਹੋਰ ਲੋਕਾਂ ਨੂੰ ਬੈਂਕ ਤੋਂ ਬਾਹਰ ਕਰ ਦਿੱਤਾ, ਉਥੇ ਬੈਂਕ ਸਟਾਫ ਨੂੰ ਵੀ ਬੈਂਕ ਤੋਂ ਬਾਹਰ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਸਬੰਧੀ ਥਾਣਾ ਸਿਟੀ ਧੂਰੀ ਵਿੱਚ ਸੁਚਿਤ ਕੀਤਾ ਗਿਆ। ਮੌਕੇ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਇਸੇ ਦੌਰਾਨ ਬੈਂਕ ਅੰਦਰ ਪਏ ਅੱਗ ਬੁਝਾਓ ਯੰਤਰਾਂ ਨਾਲ ਸਥਿਤੀ ’ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਬੈਂਕ ਦੇ ਬ੍ਰਾਂਚ ਮੈਨੇਜਰ ਤਰੁਣ ਗੋਇਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਾਰਟ ਸਰਕਟ ਕਾਰਨ ਕੁਝ ਤਾਰਾਂ ਸੜਨ ਕਾਰਨ ਧੂੰ ਫੈਲ ਗਿਆ ਸੀ ਤੇ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਕੰਮਕਾਜ ਸੁਚਾਰੂ ਤਰੀਕੇ ਨਾਲ ਚਲਾਇਆ ਜਾਵੇਗਾ।