ਅਸਲੇ ਨਾਲ ਫੋਟੋਆਂ ਪਾਉਣ ’ਤੇ ਕੇਸ
ਤਰਨ ਤਾਰਨ: ਫੇਸਬੁੱਕ ’ਤੇ ਵੱਡੀ ਮਾਤਰਾ ਵਿੱਚ ਅਸਲੇ ਆਦਿ ਨਾਲ ਫੋਟੋਆਂ ਪਾਉਣ ਦੇ ਦੋਸ਼ ਹੇਠ ਵਲਟੋਹਾ ਪੁਲੀਸ ਨੇ ਸਰਹੱਦੀ ਦੇ ਖੇਤਰ ਦੇ ਪਿੰਡ ਅਲਗੋ ਕੋਠੀ ਵਾਸੀ ਸੁਖਵਿੰਦਰ ਸਿੰਘ ਸੋਨੂੰ ਖਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਚੌਕੀ ਅਲਗੋ ਕੋਠੀ ਦੇ ਇੰਚਾਰਜ ਸਬ-ਇੰਸਪੈਕਟਰ ਚਰਨ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵੱਲੋਂ ਅਸਲੇ ਨਾਲ ਆਪਣੀਆਂ ਫੋਟੋਆਂ ਫੇਸਬੁੱਕ ’ਤੇ ਪਾਉਣ ਨਾਲ ਲੋਕਾਂ ਅੰਦਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ ਹੈ| ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇ ਨਾਜਾਇਜ਼ ਅਸਲਾ ਆਪਣੇ ਕੋਲ ਰੱਖਿਆ ਹੋਇਆ ਹੈ| -ਪੱਤਰ ਪ੍ਰੇਰਕ