ਪੱਤਰ ਪ੍ਰੇਰਕ
ਤਰਨ ਤਾਰਨ, 15 ਜੂਨ
ਜਾਅਲੀ ਟਰੈਵਲ ਏਜੰਟਾਂ ਦਾ ਚਾਰ-ਮੈਂਬਰੀ ਗਰੋਹ ਪਿੰਡ ਛਿਛਰੇਵਾਲ ਦੀ ਵਸਨੀਕ ਕੁਲਵਿੰਦਰ ਕੌਰ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਦੀ ਠੱਗੀ ਮਾਰ ਗਿਆ| ਮੁਲਜ਼ਮਾਂ ’ਚ ਮੂਸੇ ਦੇ ਵਾਸੀ ਹਰਪ੍ਰੀਤ ਸਿੰਘ, ਅੰਬਾਲਾ ਵਾਸੀ ਕਰਨਬੀਰ ਸਿੰਘ, ਕਪਿਲ ਮਹਿਰਾ ਤੇ ਪੱਛਮੀ ਬੰਗਾਲ ਦਾ ਵਾਸੀ ਵਿਕਾਸ ਸ਼ਾਮਲ ਹਨ| ਕੁਲਵਿੰਦਰ ਕੌਰ ਨਾਲ ਤਿੰਨ ਸਾਲ ਪਹਿਲਾਂ ਹਰਪ੍ਰੀਤ ਸਿੰਘ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਰ ਲੋਕਾਂਂ ਨਾਲ ਮਿਲਾਇਆ| ਉਨ੍ਹਾਂ ਕੁਲਵਿੰਦਰ ਕੌਰ ਕੋਲੋਂ 9 ਲੱਖ ਰੁਪਏ ਲੈ ਲਏ ਪਰ ਬਾਅਦ ’ਚ ੳਨ੍ਹਾਂ ਨੇ ਕੁਲਵਿੰਦਰ ਕੌਰ ਨੂੰ ਹੁੰਗਾਰਾ ਦੇਣਾ ਛੱਡ ਦਿੱਤਾ| ਕੁਲਵਿੰਦਰ ਕੌਰ ਨਿਆਂ ਲੈਣ ਲਈ ਪੁਲੀਸ ਤੱਕ ਪਹੁੰਚੀ| ਪੁਲੀਸ ਨੇ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਹੈ।