ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਫਰਵਰੀ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤਹਿਤ ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਨੈਕ ਨਾਲ ਸਬੰਧਤ ਕਰਵਾਈ ਸੂਬਾ ਪੱਧਰੀ ਵਰਕਸ਼ਾਪ ’ਚ ਵੱਖ-ਵੱਖ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਪ੍ਰਿੰਸੀਪਲ ਅਤੇ ਆਈਕਿਊਏਸੀ ਕੋਆਡੀਨੇਟਰਾਂ ਨੇ ਭਾਗ ਲਿਆ। ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਅਤੇ ਕੋਆਡੀਨੇਟਰ ਪ੍ਰੋ. ਰੂਪਾ ਕੌਰ ਰਾਏ ਨੇ ਵਰਕਸ਼ਾਪ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਪ੍ਰਤਿਭਾ ਸਿੰਘ ਦਿੱਲੀ, ਪ੍ਰਿੰਸੀਪਲ (ਡਾ.) ਅਜੈ ਸਰੀਨ ਹੰਸਰਾਜ ਮਹਾਂਵਿਦਿਆਲਾ ਜਲੰਧਰ, ਡਾ. ਅਜੇ ਸ਼ਰਮਾ ਚੰਡੀਗੜ੍ਹ ਨੇ ‘ਇੰਸਟੀਚਿਊਸ਼ਨਲ ਇਨਫਾਰਮੇਸ਼ਨ ਆਨ ਕੁਆਲਿਟੀ ਅਸ਼ੋਰੈਂਸ, ਸੈਲਫ ਸਟੱਡੀ ਰਿਪੋਰਟ ਅਤੇ ਨੈਕ ਟੀਮ ਦੇ ਕਾਲਜ ਆਉਣ ਤੱਕ ਦੀ ਲੋੜੀਂਦੀ ਕਾਰਗੁਜ਼ਾਰੀ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਸਹਾਇਕ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਬਰਾੜ ਨੇ ਐੱਸਸੀ, ਓਬੀਸੀ, ਈਬੀਸੀ ਅਤੇ ਘੱਟ ਗਿਣਤੀ ਆਦਿ ਵਜ਼ੀਫ਼ਿਆਂ ਦੀਆਂ ਵਿਭਿੰਨ ਵੰਨਗੀਆਂ ਸਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ ਗਈ। ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੁਆਰਾ ਇਹ ਜਾਣਕਾਰੀਆਂ ਆਪਣੇ ਸਟਾਫ਼ ਨਾਲ ਸਾਂਝੀਆ ਕੀਤੀਆ ਗਈਆਂ।