ਦੀਪਕ ਠਾਕੁਰ
ਤਲਵਾੜਾ, 2 ਸਤੰਬਰ
ਇੱਥੇ ਨੀਮ ਪਹਾੜੀ ਪਿੰਡਾਂ ’ਚ ਬਾਅਦ ਦੁਪਹਿਰ ਭਾਰੀ ਮੀਂਹ ਪਿਆ। ਖੱਡਾਂ ’ਚ ਹੜ੍ਹ ਆਉਣ ਕਾਰਨ ਤਲਵਾੜਾ-ਦੌਲਤਪੁਰ ਮੁੱਖ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ। ਬਲਾਕ ਤਲਵਾੜਾ ਅਧੀਨ ਆਉਂਦੇ ਪਿੰਡ ਬਰਿੰਗਲੀ, ਸੁਖਚੈਨਪੁਰ, ਭੋਲ ਕਲੌਤਾ, ਪਲਾਹੜ, ਧਰਮਪੁਰ, ਅਮਰੋਹ, ਰਾਮਗੜ੍ਹ ਸੀਕਰੀ, ਭਵਨੌਰ ਆਦਿ ਨੀਮ ਪਹਾੜੀ ਪਿੰਡਾਂ ’ਚ ਬਾਅਦ ਦੁਪਹਿਰ ਲਗਾਤਾਰ ਮੋਹਲੇਧਾਰ ਮੀਂਹ ਪਿਆ। ਇਸ ਕਾਰਨ ਤਲਵਾੜਾ-ਦੌਲਤਪੁਰ ਮੁੱਖ ਸੜਕ ’ਤੇ ਪਾਣੀ ਭਰ ਜਾਣ ਕਾਰਨ ਕੁਝ ਸਮਾਂ ਆਵਾਜਾਈ ’ਚ ਵਿਘਨ ਪਿਆ। ਸਕੂਲਾਂ, ਕਾਲਜਾਂ, ਦਫ਼ਤਰੀ ਆਦਿ ਦੀ ਛੁੱਟੀ ਦਾ ਸਮਾਂ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।