ਖੇਤਰੀ ਪ੍ਰਤੀਨਿਧ
ਪਟਿਆਲਾ, 5 ਦਸੰਬਰ
3 ਪੰਜਾਬ ਏਅਰ ਸਕੁਐਡਰਨ ਐਨਸੀਸੀ ਪਟਿਆਲਾ ਵੱਲੋਂ ਐੱਨਸੀਸੀ ਹੈਂਗਰ ਏਵੀਏਸ਼ਨ ਕਲੱਬ ਪਟਿਆਲਾ ਵਿੱਚ ਕੈਂਪ ਕਮਾਂਡਟ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਕਮਾਂਡ ਹੇਠ ਲਗਾਇਆ ਸੱਤ ਦਿਨਾ ਏਟੀਸੀ-127 (ਸਾਲਾਨਾ ਸਿਖਲਾਈ ਕੈਂਪ) ਸੰਪੰਨ ਹੋ ਗਿਆ। ਇਸ ਦੌਰਾਨ ਕੈਡਿਟਾਂ ਨੇ ਰੋਜ਼ਾਨਾ ਡਰਿੱਲ ਅਤੇ ਆਰਮਜ਼ ਡਰਿੱਲ ਵਿੱਚ ਭਾਗ ਲਿਆ। ਪੁਲੀਸ ਇੰਸਪੈਕਟਰ ਨੇ ਸੜਕ ਸੁਰੱਖਿਆ, ਟਰੈਫਿਕ ਨਿਯਮਾਂ ਉਪਰ ਭਾਸ਼ਣ ਦਿੱਤਾ ਤੇ ਕੈਡਿਟਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਕੈਂਪ ਕਮਾਂਡੈਂਟ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਸਾਰੇ ਕੈਡਿਟਾਂ ਨੂੰ ਕੈਂਪ ਦੇ ਸਰਟੀਫੇਕੇਟ ਵੰਡੇ। ਏਐੱਨਓ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੈਡਿਟਾਂ ਨੂੰ ਬੀ ਅਤੇ ਸੀ ਸਰਟੀਫਿਕੇਟ ਪੇਪਰਾਂ ਦੀ ਤਿਆਰੀ ਤੋਂ ਇਲਾਵਾ ਡਰਿੱਲਜ਼, ਫਾਇਰਿੰਗ, ਫਲਾਇੰਗ ਤੇ ਰੋਡ ਸੇਫਟੀ, ਟਰੈਫਿਕ ਨਿਯਮਾਂ ਦੀ ਪਾਲਣਾ ਉੱਤੇ ਲੈਕਚਰ ਦਿੱਤੇ ਗਏ। ਡਿਪਟੀ ਕੈਂਪ ਕਮਾਡੈਂਟ ਐੱਮ ਐੱਸ ਚਾਹਲ, ਪੀ ਆਈ ਸਟਾਫ਼, ਸਿਵਲ ਸਟਾਫ਼ ਏਐੱਨਓ ਸਤਵੀਰ ਸਿੰਘ ਗਿੱਲ ਹਾਜ਼ਰ ਸਨ।