ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 27 ਫਰਵਰੀ
ਕਰੋਨਾ ਕਾਰਨ ਆਦਮਪੁਰ ਤੋਂ ਦਿੱਲੀ ਤੇ ਜੈਪੁਰ ਲਈ ਬੰਦ ਹੋਈਆਂ ਉਡਾਣਾਂ 27 ਮਾਰਚ ਤੋਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਟਿਕਟਾਂ ਦੀ ਬੁਕਿੰਗ ਸਬੰਧੀ ਵੇਰਵਾ ਵੀ ਪਾ ਦਿੱਤਾ ਹੈ। ਇਸ ਵੇਰਵੇ ਅਨੁਸਾਰ ਦਿੱਲੀ ਤੋਂ ਆਦਮਪੁਰ ਦਾ ਕਿਰਾਇਆ 3,671 ਰੁਪਏ, ਆਦਮਪੁਰ ਤੋਂ ਦਿੱਲੀ ਦਾ ਕਿਰਾਇਆ 3,586 ਰੁਪਏ, ਜੈਪੁਰ ਤੋਂ ਆਦਮਪੁਰ ਤੇ ਆਦਮਪੁਰ ਤੋਂ ਜੈਪੁਰ ਦਾ ਕਿਰਾਇਆ 3,676 ਰੁਪਏ ਰੱਖਿਆ ਹੈ। ਆਦਮਪੁਰ ਤੋਂ ਜੈਪੁਰ ਲਈ ਸਪਾਈਸ ਜੈੱਟ ਦੀ ਉਡਾਣ ਦਾ ਸਮਾਂ ਸਵੇਰੇ 9.40 ਦਾ ਹੋਵੇਗਾ ਤੇ ਇਹ ਉਡਾਣ 10.55 ’ਤੇ ਜੈਪੁਰ ਪਹੁੰਚੇਗੀ। ਉਥੋਂ ਆਦਮਪੁਰ ਲਈ ਵਾਪਸੀ ਦੀ ਉਡਾਣ 11.25 ’ਤੇ ਹੋਵੇਗੀ, ਜੋ 12.50 ’ਤੇ ਪਹੁੰਚੇਗੀ। ਦਿੱਲੀ ਤੋਂ ਆਦਮਪੁਰ ਲਈ ਉਡਾਣ ਦੁਪਹਿਰ ਬਾਅਦ 3.40 ’ਤੇ ਹੋਵੇਗੀ, ਜੋ 4.45 ’ਤੇ ਪਹੁੰਚੇਗੀ। ਇਹ ਜਹਾਜ਼ ਦਿੱਲੀ ਲਈ ਆਦਮਪੁਰ ਤੋਂ ਸ਼ਾਮ 5.05 ’ਤੇ ਉਡਾਣ ਭਰੇਗਾ।