ਕਾਦੀਆਂ (ਪੱਤਰ ਪ੍ਰੇਰਕ): ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸਥਾਨਕ ਸਬਜ਼ੀ ਮੰਡੀ ‘ਚ ਆਮ ਲੋਕਾਂ ਵੱਲੋਂ ਘਰੇਲੂ ਵਰਤੋਂ ਦੀਆਂ ਸਬਜ਼ੀਆਂ ਅਤੇ ਹੋਰ ਵਸਤਾਂ ਦੀ ਖ਼ਰੀਦ ਕਰਨ ਆਏ ਲੋਕਾਂ ਦੇ ਵਾਹਨਾਂ ਦੀ ਪਰਚੀ ਨਹੀਂ ਕੱਟੀ ਜਾਵੇਗੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਅੱਜ ਸਬਜ਼ੀ ਮੰਡੀ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਨਾਲ ਵੱਖ ਵੱਖ ਮੁੱਦਿਆਂ ’ਤੇ ਗਲਬਾਤ ਕੀਤੀ। ਗੱਲਬਾਤ ਮਗਰੋਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਿਸੇ ਵੀ ਆਮ ਵਿਅਕਤੀ ਨੂੰ ਜੋ ਆਪਣੇ ਵਾਹਨ ਉਤੇ ਸਬਜ਼ੀ ਖ਼ਰੀਦਣ ਲਈ ਆਵੇਗਾ, ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।