ਜਗਮੋਹਨ ਸਿੰਘ
ਰੂਪਨਗਰ, 14 ਅਪਰੈਲ
ਕਣਕ ਦਾ ਦਾਣਾ ਸੁੰਗੜਨ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਦੀ ਦੋ ਮੈਂਬਰੀ ਟੀਮ ਅੱਜ ਜ਼ਿਲ੍ਹਾ ਰੂਪਨਗਰ ਦੀਆਂ ਵੱਖ ਵੱਖ ਅਨਾਜ ਮੰਡੀਆਂ ਵਿੱਚ ਪੁੱਜੀ ਤੇ ਦਾਣਿਆਂ ਦੇ ਸੈਂਪਲ ਲਏ। ਟੈਕਨੀਕਲ ਅਫਸਰ ਸ਼ਾਂਤੀ ਪਾਲ, ਐੱਸਐਂਡਆਰ, ਸੀਜੀਏਐੱਲ ਅਤੇ ਡੀਐੱਮ ਸਿੰਘ ਸਹਾਇਕ ਡਾਇਰੈਕਟਰ ਐੱਸਐਂਡਆਰ, ਸੀਜੀਏਐੱਲ ਦਿੱਲੀ ਵੱਲੋਂ ਅੱਜ ਰੂਪਨਗਰ ਜ਼ਿਲ੍ਹੇ ਦੀਆਂ ਮੋਰਿੰਡਾ, ਬੇਲਾ ਤੇ ਭਰਤਗੜ੍ਹ ਅਨਾਜ ਮੰਡੀਆਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਰੂਪਨਗਰ ਸਤਵੀਰ ਸਿੰਘ ਮਾਵੀ ਵੀ ਟੀਮ ਦੇ ਨਾਲ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਰਹੇ ਹਨ।