ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ 10 ਆਈਪੀਐੱਸ ਅਧਿਕਾਰੀਆਂ ਸਣੇ 72 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਪੀਐੱਸ ਜੇ. ਐਲਨਚੇਜ਼ੀਅਨ ਨੂੰ ਲੁਧਿਆਣਾ ਦਾ ਸੰਯੁਕਤ ਕਮਿਸ਼ਨਰ ਪੁਲੀਸ ਸ਼ਹਿਰੀ ਅਤੇ ਟਰੈਫ਼ਿਕ, ਦੀਪਕ ਪਾਰਿਕ ਨੂੰ ਜਲੰਧਰ ਦਾ ਸੰਯੁਕਤ ਪੁਲੀਸ ਕਮਿਸ਼ਨਰ, ਸਚਿਨ ਗੁਪਤਾ ਨੂੰ ਅੰਮ੍ਰਿਤਸਰ ਦਾ ਸੰਯੁਕਤ ਕਮਿਸ਼ਨਰ ਸੁਰੱਖਿਆ, ਗੌਰਵ ਤੂਵਰਾ ਨੂੰ ਅੰਮ੍ਰਿਤਸਰ ਦਾ ਸੰਯੁਕਤ ਕਮਿਸ਼ਨਰ, ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ, ਸੰਦੀਪ ਕੁਮਾਰ ਮਲਿਕ ਨੂੰ ਜਲੰਧਰ ਦਾ ਸੰਯੁਕਤ ਕਮਿਸ਼ਨਰ ਲਾਅ ਅਤੇ ਆਰਡਰ, ਸਰਤਾਜ ਸਿੰਘ ਚਹਿਲ ਨੂੰ ਏਆਈਜੀ ਇੰਟੈਲੀਜੈਂਸ ਮੁਹਾਲੀ, ਨਵਨੀਤ ਸਿੰਘ ਬੈਂਸ ਨੂੰ ਏਆਈਜੀ (ਮੁੱਖ ਮੰਤਰੀ ਸੁਰੱਖਿਆ) ਤਾਇਨਾਤ ਕੀਤਾ ਹੈ। -ਟ.ਨ.ਸ.