ਸ੍ਰੀਨਗਰ, 5 ਦਸੰਬਰ
ਮੇਜਰ ਜਨਰਲ ਅਭਿਜੀਤ ਐੱਸ ਪੇਂਧਾਰਕਾਰ ਨੇ ਅੱਜ ਥਲ ਸੈਨਾ ਦੀ ਵਜਰ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਵਜੋਂ ਚਾਰਜ ਸੰਭਾਲ ਲਿਆ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਮੇਜਰ ਜਨਰਲ ਵੀਐੱਮਬੀ ਕ੍ਰਿਸ਼ਨਨ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ। ਮੇਜਰ ਜਨਰਲ ਕ੍ਰਿਸ਼ਨਨ ਨੂੰ ਕਾਊਂਟਰ ਇੰਸਰਜੈਂਸੀ ਜੰਗਲ ਵਾਰਫੇਅਰ ਸਕੂਲ, ਵੈਰੈਂਗਟੇ ’ਚ ਕਮਾਂਡੈਂਟ ਵਜੋਂ ਨਿਯੁਕਤ ਕੀਤਾ ਗਿਆ ਹੈ। ਮੇਜਰ ਜਨਰਲ ਪੇਂਧਾਰਕਰ 9 ਜੂਨ 1990 ਨੂੰ ਆਈਐੱਮਏ ਦੇਹਰਾਦੂਨ ਤੋਂ ਅਸਾਮ ਰੈਜੀਮੈਂਟ ਦੀ 6ਵੀਂ ਬਟਾਲੀਅਨ ’ਚ ਸ਼ਾਮਲ ਹੋਏ ਸਨ। -ਪੀਟੀਆਈ