ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਜਨਵਰੀ
ਮੋਦੀ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਕੀਤਾ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਇਥੇ ਐੱਸ ਡੀ ਐਮ ਦਫ਼ਤਾਰ ਅੱਗੇ ਵਿਸ਼ਵਾਸ਼ ਘਾਤ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਖਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦਾ ਪੁਤਲਾਂ ਫੂਕ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿ ਪੂਰੇ ਭਾਰਤ ’ਚ ਤਹਿਸ਼ੀਲਦਾਰ, ਐਸਡੀਐਮ ,ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਮੋਦੀ ਦੇ ਪੁੱਤਲੇ ਫੂਕ ਕੇ ਰੋਸ਼ ਦਾ ਇਜਹਾਰ ਕੀਤਾ ਗਿਆ। ਉਨ੍ਹਾਂ ਕਿ ਇਹ ਰੋਹ ਐਮਐਸਪੀ ਦੀ ਗਰੰਟੀ ਕਾਨੂੰਨ, ਲਖਮੀਰਪੁਰ ਖੀਰੀ ਦੀ ਘਟਨਾਂ ਦੇ ਦੋਸ਼ੀਆ ਨੂੰ ਸਜ਼ਾਵਾਂ ਦੇਣ, ਅਧਿਕਾਰੀਆਂ ਨੂੰ ਬਰਖਾਸਤ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਆਦਿ ਮੰਗਾਂ ਪੂਰੀਆਂ ਕਰਨ ਤੱਕ ਵਿਰੋਧ ਜਾਰੀ ਰਹੇਗਾ। ਇਸ ਮੌਕੇ ਬਲਾਕ ਜਰਨਲ ਸਕੱਤਰ ਹਰਦੀਪ ਸਿੰਘ ਢੀਂਡਸਾ, ਜਗਤਾਰ ਸਿੰਘ ਸ਼ੇਰਗੜ੍ਹ, ਨਾਹਰ ਸਿੰਘ ਸਲੇਮਗੜ੍ਹ, ਮੁਖਤਿਆਰ ਸਿੰਘ ਭਾਠੂਆ, ਸੁਖਵਿੰਦਰ ਸਿੰਘ ਭੁਟਾਲ, ਦੌਣਾ ਸਿੰਘ ਨੰਗਲਾ, ਬਲਵੀਰ ਸਿੰਘ ਰੋੜੇਵਾਲਾ,ਰਾਮ ਸਿੰਘ ਗਿਦੜਿਆÎਣੀ, ਬਲਕਾਰ ਸਿੰਘ ਅੜਕਵਾਸ ਆਦਿ ਹਾਜਰ ਸਨ।