ਰਵੇਲ ਸਿੰਘ ਭਿੰਡਰ
ਪਟਿਆਲਾ, 20 ਅਪਰੈਲ
ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਪ੍ਰੋ. ਅਰਵਿੰਦ ਨੂੰ ਨਿਯੁਕਤ ਕੀਤਾ ਗਿਆ ਹੈ। ਉਪ ਕੁਲਪਤੀ ਦੇ ਨਾਂ ਸਬੰਧੀ ਫਾਈਲ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਭੇਜੀ ਗਈ ਸੀ, ਜਿਸ ’ਤੇ ਅੱਜ ਸਹੀ ਪਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪ੍ਰੋ. ਬੀ.ਐੱਸ. ਘੁੰਮਣ ਵੱਲੋਂ ਅਸਤੀਫ਼ਾ ਦੇਣ ਮਗਰੋਂ ਯੂਨੀਵਰਸਿਟੀ ਕਈ ਮਹੀਨਿਆਂ ਤੋਂ ਰੈਗੂਲਰ ਉਪ ਕੁਲਪਤੀ ਤੋਂ ਵਾਂਝੀ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਪ੍ਰੋ. ਅਰਵਿੰਦ, ਜਿਹੜੇ ਕਿ ਫਿਜਿਕਸ ਦੇ ਅਧਿਆਪਕ ਹਨ, ਪਹਿਲਾਂ ਆਈ.ਆਈ.ਐੱਸ.ਈ.ਆਰ. ਮੁਹਾਲੀ ’ਚ ਤਾਇਨਾਤ ਸਨ।