ਮੁੰਬਈ, 20 ਅਪਰੈਲ
ਮਹਾਰਾਸ਼ਟਰ ਦੇ ਵਿਰੋਧੀ ਧਿਰ ਦੇ ਆਗੂ ਦਵਿੰਦਰ ਫੜਨਵੀਸ ਇਸ ਕਰ ਕੇ ਵਿਵਾਦਾਂ ਵਿਚ ਘਿਰ ਗਏ ਹਨ ਕਿਉਂਕਿ ਉਨ੍ਹਾਂ ਦੇ 22 ਸਾਲਾ ਭਤੀਜੇ ਨੇ ਕਰੋਨਾ ਰੋਕੂ ਟੀਕਾ ਲਵਾ ਲਿਆ ਹੈ ਜੋ ਕੇਂਦਰ ਦੇ ਨਿਯਮਾਂ ਦਾ ਉਲੰਘਣ ਹੈ। ਇਹ ਮਾਮਲਾ ਉਦੋਂ ਨਸ਼ਰ ਹੋਇਆ ਜਦੋਂ ਤਨਮੇ ਫੜਨਵੀਸ ਨੇ ਆਪਣੇ ਸ਼ੋਸ਼ਲ ਮੀਡੀਆ ਖਾਤੇ ’ਤੇ ਟੀਕਾ ਲਵਾਉਣ ਤੋਂ ਬਾਅਦ ਹੱਸਦਿਆਂ ਦੀ ਤਸਵੀਰ ਜਨਤਕ ਕੀਤੀ ਜਦਕਿ ਉਸ ਦੀ ਉਮਰ ਟੀਕਾਕਰਨ ਦੀ ਉਮਰ ਹੱਦ ਤੋਂ ਕਾਫੀ ਘੱਟ ਹੈ। ਦਵਿੰਦਰ ਫੜਨਵੀਸ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦਾ ਨਹੀਂ ਪਤਾ ਕਿ ਉਸ ਦੇ ਭਤੀਜੇ ਨੇ ਨਾਗਪੁਰ ਵਿਚ ਟੀਕਾ ਕਿਵੇਂ ਲਵਾਇਆ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਇਸ ਦੀ ਨਿਖੇਧੀ ਕੀਤੀ ਹੈ। -ਆਈਏਐਨਐਸ