ਮੁੰਬਈ, 9 ਸਤੰਬਰ
ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਮਹਾਰਾਸ਼ਟਰ ਸਦਨ ਘੁਟਾਲਾ ਮਾਮਲੇ ਵਿਚ ਸੂਬੇ ਦੇ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਛਗਨ ਭੁਜਬਲ ਅਤੇ ਸੱਤ ਹੋਰਨਾਂ ਨੂੰ ਦੋਸ਼ ਮੁਕਤ ਕਰਨ ਸਬੰਧੀ ਅਰਜ਼ੀ ਮਨਜ਼ੂਰ ਕਰ ਲਈ।
ਭੁਜਬਲ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੇ ਪੁੱਤਰ ਪੰਕਜ, ਭਤੀਜੇ ਸਮੀਰ ਤੇ ਪੰਜ ਹੋਰਨਾਂ ਨੂੰ ਮਾਮਲੇ ਵਿਚ ਦੋਸ਼ ਮੁਕਤ ਕਰ ਦਿੱਤਾ। ਉਨ੍ਹਾਂ ਇਹ ਦਾਅਵਾ ਕਰਦੇ ਹੋਏ ਦੋਸ਼ ਮੁਕਤ ਕਰਨ ਦੀ ਅਪੀਲ ਕੀਤੀ ਸੀ ਕਿ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਕੋਈ ਸਬੂਤ ਨਹੀਂ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਉਨ੍ਹਾਂ ਖ਼ਿਲਾਫ਼ ਸਾਰੇ ਦੋਸ਼ ਝੂਠੇ ਹਨ ਅਤੇ ਗਲਤ ਪੂਰਵਧਾਰਨਾ ’ਤੇ ਆਧਾਰਿਤ ਹਨ।
ਉੱਧਰ, ਏਸੀਬੀ ਨੇ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਭੁਜਬਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਰਮਾਣ (ਕੰਸਟਰੱਕਸ਼ਨ) ਕੰਪਨੀ ਕੇ.ਐੱਸ. ਚਮਨਕਾਰ ਇੰਟਰਪ੍ਰਾਇਜ਼ਿਜ਼ ਕੋਲੋਂ ਰਿਸ਼ਵਤ ਮਿਲੀ ਸੀ। ਇਹ ਮਾਮਲਾ 2005-06 ਵਿਚ ਹੋਏ ਇਕ ਸੌਦੇ ਨਾਲ ਸਬੰਧਤ ਹੈ, ਜਦੋਂ ਐੱਨਸੀਪੀ ਆਗੂ ਭੁਜਬਲ ਲੋਕ ਨਿਰਮਾਣ ਮੰਤਰੀ ਸਨ। -ਪੀਟੀਆਈ