ਪੱਤਰ ਪ੍ਰੇਰਕ
ਬੋਹਾ, 9 ਸਤੰਬਰ
ਬੋਹਾ ਸ਼ਹਿਰ ਦੀ ਗਊਸ਼ਾਲਾ ਰੋਡ ਦੀ ਢਾਣੀ ਦੇ ਵਸਨੀਕ ਲਖਵਿੰਦਰ ਸਿੰਘ ਦੀ ਇਕ ਮਹੀਨਾ ਪਹਿਲੋਂ ਘਰਾਂ ਲਾਪਤਾ ਹੋਈ ਧੀ ਰਿੰਪੀ (ਕਲਪਿਤ ਨਾਂ) ਦਾ ਕੋਈ ਪਤਾ ਨਾ ਲੱਗਣ ’ਤੇ ਉਸਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਪੀੜਤ ਪਰਿਵਾਰ ਨੇ ਕਿਹਾ ਉਨ੍ਹਾਂ ਦੀ ਧੀ ਰਿੰਪੀ (25) ਮਿਤੀ 4 ਅਗਸਤ ਨੂੰ ਬਿਨਾਂ ਦੱਸੇ ਘਰ ਤੋਂ ਚਲੀ ਗਈ ਸੀ ਤੇ ਘਰੋਂ ਜਾਣ ਵੇਲੇ ਸਾਢੇ ਛੇ ਤੋਲੇ ਸੋਨਾ ਵੀ ਨਾਲ ਲੈ ਗਈ ਹੈ। ਉਨ੍ਹਾ ਲੜਕੀ ਨੂੰ ਬਹਿਲਾ ਫੁਸਲਾ ਕੇ ਘਰੋਂ ਭਜਾਉਣ ਵਾਲੇ ਨਾ- ਮਾਲੂਮ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਤੇ ਲੜਕੀ ਦੀ ਭਾਲ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।