ਨਵੀਂ ਦਿੱਲੀ, 27 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਅਹਿਮਦਾਬਾਦ, ਹੈਦਰਾਬਾਦ ਤੇ ਪੁਣੇ ਦਾ ਦੌਰਾ ਕਰਕੇ ਇਨ੍ਹਾਂ ਸ਼ਹਿਰਾਂ ਵਿੱਚ ਕਰੋਨਾਵਾਇਰਸ ਵੈਕਸੀਨ ਤਿਆਰ ਕਰਨ ਲਈ ਹੋ ਰਹੇ ਕੰਮ ਦੀ ਨਜ਼ਰਸਾਨੀ ਕਰਨਗੇ। ਪੀਐੱਮਓ ਨੇ ਇਕ ਟਵੀਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਦੇ ਜ਼ਾਈਡਸ ਬਾਇਓਟੈੱਕ ਪਾਰਕ, ਹੈਦਰਾਬਾਦ ਦੇ ਭਾਰਤ ਬਾਇਓਟੈੱਕ ਤੇ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦਾ ਦੌਰਾ ਕਰਨਗੇ। ਪੀਐੱਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਨ੍ਹਾਂ ਥਾਵਾਂ ’ਤੇ ਜਾ ਕੇ ਵਿਗਿਆਨੀਆਂ ਨਾਲ ਵਿਚਾਰ ਚਰਚਾ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਦੇ ਨਾਗਰਿਕਾਂ ਦੇ ਟੀਕਾਕਰਨ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ, ਚੁਣੌਤੀਆਂ ਤੇ ਅਗਲੇਰੇ ਰੋਡਮੈਪ ਨੂੰ ਸਮਝਣ ਵਿੱਚ ਮਦਦ ਮਿਲੇਗੀ। -ਪੀਟੀਆਈ