ਨਵੀਂ ਦਿੱਲੀ, 27 ਨਵੰਬਰ
ਦਿੱਲੀ ਹਾਈ ਕੋਰਟ ਨੇ ਪੁਲੀਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਵਿਵਾਦਤ ਹਥਿਆਰ ਵਪਾਰੀ ਅਭਿਸ਼ੇਕ ਵਰਮਾ ਦੀ ਸੁਰੱਖਿਆ ਜਾਰੀ ਰੱਖੇ। ਹਾਈ ਕੋਰਟ ਨੇ ਕਿਹਾ ਕਿ ਪੁਲੀਸ ਨੂੰ ਵਰਮਾ ਨੂੰ ਉਦੋਂ ਤੱਕ ਸੁੱਰਖਿਆ ਦੇਣਾ ਜਾਰੀ ਰੱਖੇ, ਜਦ ਤਕ ਸੀਬੀਆਈ ਉਸ ਨੂੰ ਇਹ ਨਹੀਂ ਕਹਿੰਦੀ ਕਿ ਹੁਣ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਹ ਇਹ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਵਰਮਾ ਦੀ ਗਵਾਹ ਵਜੋਂ ਜ਼ਰੂਰਤ ਹੈ ਜਾਂ ਨਹੀਂ।