ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਅਗਸਤ
ਸਮਾਜ ਸੇਵੀ ਸੰਸਥਾ ਜਨ ਹਿਤ ਸਮਿਤੀ ਵੱਲੋਂ ਇਥੇ ਬਾਰਾਂਦਰੀ ਗਾਰਡਨ ਵਿਖੇ ਆਜ਼ਾਦੀ ਦਿਵਸ ਮੌਕੇ ਖ਼ੂਨਦਾਨ ਅਤੇ ਮੈਡੀਕਲ ਚੈੱਕ-ਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਸ੍ਰੀਮਤੀ ਸਤਿੰਦਰਪਾਲ ਕੌਰ ਵਾਲੀਆ ਨੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਕੈਂਪ ਵਿਚ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਟੀਮ ਨੇ 35 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐੱਸਕੇ ਗੌਤਮ ਨੇ ਕਿਹਾ ਕਿ ਸੰਸਥਾ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਖ਼ੂਨਦਾਨ ਕੈਂਪ ਲਗਾਉਂਦੀ ਹੈ।
ਸੰਸਥਾ ਦੇ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਕੋਈ ਵੀ ਰੋਗੀ ਖ਼ੂਨ ਦੀ ਕਮੀ ਕਰਕੇ ਨਾ ਇਸ ਦੁਨੀਆ ਵਿਚੋਂ ਜਾਵੇ। ਇਸ ਵੇਲੇ ਪ੍ਰਾਈਮ ਹਸਪਤਾਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ। ਕੈਂਪ ਵਿਚ ਸ਼ੂਗਰ, ਬੀਪੀ, ਸਰੀਰ ਦਾ ਆਮ ਚੈੱਕਅਪ ਵੀ ਕੀਤਾ ਗਿਆ। ਇਸ ਮੌਕੇ ਤਿਰੰਗੇ ਵੀ ਵੰਡੇ ਗਏ। ਇਸ ਮੌਕੇ ਸੇਵਾਮੁਕਤ ਐੱਸਸੀ ਸਮਰਜੀਤ ਸਿੰਘ ਗੋਇਲ ਵੱਲੋਂ ਪ੍ਰਦੂਸ਼ਣ ਤੇ ਕੰਟਰੋਲ ਕਰਨ ਲਈ ਭਾਸ਼ਨ ਦਿੰਦਿਆਂ ਕੱਪੜੇ ਦੇ ਥੈਲੇ ਵੀ ਵੰਡੇ ਗਏ। ਇਸ ਸਮੇਂ ਪੁੱਜੀਆਂ ਸ਼ਖ਼ਸੀਅਤਾਂ ਵਿਚ ਬਲਜੀਤ ਸਿੰਘ ਚੀਫ਼ ਮੈਨੇਜਰ ਪੀਐੱਨਬੀ, ਦਲਜੀਤ ਸਿੰਘ ਏਐੱਮਜੀ, ਕਮਲ ਕੁਮਾਰ, ਚੇਤੰਨ ਸ਼ਰਮਾ, ਪ੍ਰੋਫੈਸਰ ਐੱਸਸੀ ਸ਼ਰਮਾ, ਚਮਨ ਲਾਲ ਗਰਗ, ਸਰਵਿੰਦਰ ਸਿੰਘ ਛਾਬੜਾ, ਵਿਕਾਸ ਪੁਰੀ, ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਰੁਪਿੰਦਰ ਕੌਰ, ਉਪਕਾਰ ਸਿੰਘ, ਪੂਨਮ ਬਾਲਾ, ਸਤੀਸ਼ ਜੋਸ਼ੀ ਅਤੇ ਜਨਹਿਤ ਸਮਿਤੀ ਦੇ ਮੈਂਬਰ ਮੌਜੂਦ ਸਨ।