ਪੱਤਰ ਪ੍ਰੇਰਕ
ਜੀਂਦ, 8 ਨਵੰਬਰ
ਪਿੰਡ ਕਾਲਵਾ ਵਿੱਚ ਰਜਵਾਹਾ ਨੰਬਰ 3 ਟੁੱਟਣ ਨਾਲ ਕਿਸਾਨਾਂ ਦੀ ਸੈਂਕੜਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿੱਚ ਵਹਿਣ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਰਜਵਾਹਾ ਟੁੱਟਣ ਦੀ ਸੂਚਨਾ ਜਿਵੇਂ ਹੀ ਸਿੰਜਾਈ ਵਿਭਾਗ ਨੂੰ ਮਿਲੀ, ਉਸ ਨੇ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਰਜਵਾਹੇ ਨੂੰ ਬੰਦ ਕਰਵਾਇਆ। ਪਿੰਡ ਦੇ ਕਿਸਾਨਾਂ ਵਿੱਚ ਰਾਮ ਮਿਹਰ ਉਰਫ ਰਾਮਾ, ਪ੍ਰਵੇਸ਼, ਮਹਿੰਦਰ, ਲੀਲੂ, ਜੈਭਗਵਾਨ, ਕਾਲੂ ਵਿਜਿੰਦਰ, ਰਵਿੰਦਰ, ਨਿਹਾਲੂ ਅਤੇ ਸੁਲਤਾਨ ਸਿੰਘ ਸਮੇਤ ਦਰਜਨਾਂ ਕਿਸਾਨਾਂ ਦੀ ਫ਼ਸਲਾਂ ਨੂੰ ਪਾਣੀ ਵਿੱਚ ਵਹਿਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਜਵਾਹਾ ਟੁੱਟਣ ਕਾਰਨ ਇੱਥੇ ਆਏ ਪਾਣੀ ਕਾਰਨ ਅਗਲੀ ਫ਼ਸਲ ਦੀ ਬਿਜਾਈ ਨੂੰ ਵੀ ਮੁਸ਼ਕਲ ਆਵੇਗੀ।