ਨਵੀਂ ਦਿੱਲੀ: ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ੀ ਨੇ ਸਪਾਈਸਜੈੱਟ ਦੇ 90 ਪਾਇਲਟਾਂ ਦੇ ਬੋਇੰਗ 737 ਮੈਕਸ ਜਹਾਜ਼ ਉਡਾਉਣ ’ਤੇ ਰੋਕ ਲਗਾ ਦਿੱਤੀ ਹੈ। ਡੀਜੀਸੀਏ ਨੇ ਇਨ੍ਹਾਂ ਪਾਇਲਟਾਂ ਵੱਲੋਂ ਉਚਿਤ ਸਿਖਲਾਈ ਨਾ ਹਾਸਲ ਕੀਤੀ ਹੋਣ ਕਾਰਨ ਇਹ ਕਦਮ ਉਠਾਇਆ ਹੈ। ਡੀਜੀਸੀਏ ਦੇ ਮੁਖੀ ਅਰੁਨ ਕੁਮਾਰ ਨੇ ਇਕ ਬਿਆਨ ਵਿੱਚ ਕਿਹਾ, ‘‘ਫਿਲਹਾਲ ਅਸੀਂ ਇਨ੍ਹਾਂ ਪਾਇਲਟਾਂ ਦੇ ਮੈਕਸ ਜਹਾਜ਼ ਉਡਾਉਣ ’ਤੇ ਰੋਕ ਲਗਾ ਦਿੱਤੀ ਹੈ। ਜਹਾਜ਼ ਉਡਾਉਣ ਲਈ ਇਨ੍ਹਾਂ ਨੂੰ ਦੁਬਾਰਾ ਸਫ਼ਲਤਾਪੂਰਵਕ ਸਿਖਲਾਈ ਹਾਸਲ ਕਰਨੀ ਹੋਵੇਗੀ।’’ -ਪੀਟੀਆਈ