ਪੁਣੇ, 26 ਫਰਵਰੀ
ਪੁਣੇ ਪੁਲੀਸ ਨੇ ਕਥਿਤ ਗ਼ੈਰ-ਕਾਨੂੰਨੀ ਫੋਨ ਟੈਪਿੰਗ ਮਾਮਲੇ ਵਿੱਚ ਆਈਪੀਐੱਸ ਅਧਿਕਾਰੀ ਰਸ਼ਮੀ ਸ਼ੁਕਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਆਈਪੀਐੱਸ ਅਧਿਕਾਰੀ ਸ਼ੁਕਲਾ ਇਸ ਸਮੇਂ ਕੇਂਦਰੀ ਡੈਪੂਟੇਸ਼ਨ ’ਤੇ ਹੈ ਅਤੇ ਹੈਦਰਾਬਾਦ ਵਿੱਚ ਸੀਆਰਪੀਐੱਫ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਤਾਇਨਾਤ ਹੈ। ਉਹ ਪੁਣੇ ਪੁਲੀਸ ਦੀ ਸਾਬਕਾ ਕਮਿਸ਼ਨਰ ਰਹਿ ਚੁੱਕੀ ਹੈ। ਅਧਿਕਾਰੀ ਨੇ ਦੱਸਿਆ, ‘‘ਇੱਥੇ ਬੰਦ ਗਾਰਡਨ ਥਾਣੇ ਵਿੱਚ ਰਸ਼ਮੀ ਸ਼ੁਕਲਾ ਖ਼ਿਲਾਫ਼ ਕਥਿਤ ਗ਼ੈਰ-ਕਾਨੂੰਨੀ ਫੋਨ ਟੈਪਿੰਗ ਮਾਮਲੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਇੰਡੀਅਨ ਟੈਲੀਗ੍ਰਾਫ਼ ਐਕਟ ਦੀ ਧਾਰਾ 26 ਦੇ ਅਧੀਨ ਨਾਮਜ਼ਦ ਕੀਤਾ ਗਿਆ ਹੈ।’’ -ਪੀਟੀਆਈ