ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਫਰਵਰੀ
ਕੌਮੀ ਰਾਜਧਾਨੀ ਦੀਆਂ ਕਈ ਮਾਰਕੀਟ ਐਸੋਸੀਏਸ਼ਨਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਕਾਰੋਬਾਰ ਮੁੜ ਲੀਹ ‘ਤੇ ਆ ਜਾਵੇਗਾ ਜੋ ਕਿ ਕੋਵਿਡ-19 ਪਾਬੰਦੀਆਂ ਕਾਰਨ ਪ੍ਰਭਾਵਿਤ ਹੋਇਆ ਸੀ। ਦਿੱਲੀ ਸਰਕਾਰ ਨੇ ਰਾਤ ਦੇ ਕਰਫਿਊ ਸਮੇਤ ਸਾਰੇ ਪਾਬੰਦੀਆਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਸੋਮਵਾਰ ਤੋਂ ਨਿੱਜੀ 4 ਪਹੀਆ ਗੱਡੀਆਂ ਵਿੱਚ ਮਾਸਕ ਪਾਉਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ। ਸਰੋਜਨੀ ਨਗਰ ਮਿਨੀ-ਮਾਰਕੀਟ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਵਾ ਨੇ ਕਿਹਾ ਕਿ ਰਾਤ ਦਾ ਕਰਫਿਊ ਹਟਾਉਣਾ ਸਭ ਤੋਂ ਵੱਡੀ ਰਾਹਤ ਹੈ, ਕਿਉਂਕਿ ਪਾਬੰਦੀਆਂ ਲਾਗੂ ਸਨ।