ਇਕਬਾਲ ਸਿੰਘ ਸ਼ਾਂਤ
ਲੰਬੀ, 18 ਮਾਰਚ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਅੱਜ ਸਵੇਰੇ ਸਿਹਤ ਵਿਭਾਗ ਨੇ ਉਨ੍ਹਾਂ ਦਾ ਕੋਵਿਡ-19 ਸੈਂਪਲ ਲਿਆ ਸੀ, ਜਿਸ ਮਗਰੋਂ ਬਾਦਲ ਪਰਿਵਾਰ ਅਤੇ 94 ਸਾਲਾ ਵੱਡੇ ਬਾਦਲ ਦੇ ਸਨੇਹੀਆਂ ਨੇ ਸੁੱਖ ਦਾ ਸਾਹ ਲਿਆ ਹੈ। ਪਰਸੋਂ ਸੁਖਬੀਰ ਸਿੰਘ ਬਾਦਲ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਰਸੋਈਏ, ਉਸ ਦੇ ਲੜਕੇ ਅਤੇ ਸਫਾਈ ਸੇਵਕ ਕਰੋਨਾ ਪੀੜਤ ਨਿਕਲੇ ਸਨ।