ਟੋਕੀਓ: ਜਾਪਾਨ ਦੇ ਇਕ ਪੱਤਰਕਾਰ ਨੂੰ ਮਿਆਂਮਾਰ ਵਿਚ ਸੁਰੱਖਿਆ ਬਲਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਪਾਨ ਸਰਕਾਰ ਨੇ ਪੱਤਰਕਾਰ ਨੂੰ ਰਿਹਾਅ ਕਰਨ ਲਈ ਕਿਹਾ ਹੈ। ਜਪਾਨ ਦੇ ਅਧਿਕਾਰੀਆਂ ਨੇ ਮਿਆਂਮਾਰ ਦੀ ਅਥਾਰਿਟੀ ਨੂੰ ਪੱਤਰਕਾਰ ਦੀ ਗ੍ਰਿਫ਼ਤਾਰੀ ਦੇ ਕਾਰਨ ਪੁੱਛੇ ਹਨ ਤੇ ਜਲਦੀ ਤੋਂ ਜਲਦੀ ਰਿਹਾਅ ਕਰਨ ਲਈ ਕਿਹਾ ਹੈ। ਗ੍ਰਿਫ਼ਤਾਰ ਪੱਤਰਕਾਰ ਦੀ ਸ਼ਨਾਖ਼ਤ ਯੂਕੀ ਕੀਟਾਜ਼ੂਮੀ ਵਜੋਂ ਹੋਈ ਹੈ ਤੇ ਉਹ ਯੈਂਗੋਨ ਵਿਚ ਕੰਮ ਕਰ ਰਿਹਾ ਸੀ। ਜਾਪਾਨ ਨੇ ਕਿਹਾ ਹੈ ਕਿ ਉਹ ਆਪਣੇ ਹੋਰਨਾਂ ਨਾਗਰਿਕਾਂ ਦੀ ਮਿਆਂਮਾਰ ਵਿਚ ਸੁਰੱੱਖਿਆ ਯਕੀਨੀ ਬਣਾਉਣ ਲਈ ਵੀ ਕਦਮ ਚੁੱਕੇਗਾ। -ਏਪੀ