ਭਿਵਾਨੀ (ਹਰਿਆਣਾ): ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਡਾਡਮ ਖਣਨ ਖੇਤਰ ’ਚ ਅੱਜ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਰਹੇ ਜਿੱਥੇ ਇੱਕ ਦਿਨ ਪਹਿਲਾਂ ਪਹਾੜ ਖਿਸਕਣ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਸੀ। ਐੱਸਡੀਐੱਮ ਮਨੀਸ਼ ਫੋਗਾਟ ਨੇ ਮੌਕੇ ’ਤੇ ਮਜ਼ਦੂਰਾਂ ਦਾ ਰਿਕਾਰਡ ਰੱਖਣ ਵਾਲੇ ਰਜਿਸਟਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਤੋਂ ਘੱਟ ਇੱਕ ਹੋਰ ਵਿਅਕਤੀ ਦੇ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਹੈਲਪਰ ਦਾ ਕੰਮ ਕਰਨ ਵਾਲੇ ਕੁਝ ਹੋਰ ਲੋਕਾਂ ਦੇ ਫਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਦਾ ਰਿਕਾਰਡ ਨਾ ਰੱਖਿਆ ਗਿਆ ਹੋਵੇ। ਫੋਗਾਟ ਨੇ ਕਿਹਾ, ‘ਬਚਾਅ ਕਾਰਜ ਭਲਕ ਦੁਪਹਿਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।’ ਉਨ੍ਹਾਂ ਕਿਹਾ ਕਿ ਵੱਡੀਆਂ ਚੱਟਾਨਾਂ ਨੂੰ ਹਟਾਉਣ ’ਚ ਕੁਝ ਸਮਾਂ ਲੱਗੇਗਾ। -ਪੀਟੀਆਈ