ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਫਰਵਰੀ
ਨੇੜਲੇ ਪਿੰਡ ਕਾਲਬੰਜਾਰਾ ਦੇ ਗੁਰੂਘਰ ’ਚ ਅੱਜ ਨਿਸ਼ਾਨ ਸਾਹਿਬ ’ਤੇ ਚੋਲਾ ਚੜਾਉਣ ਸਮੇਂ ਤਾਰ ਟੁੱਟਣ ਕਰਕੇ ਸੇਵਾਮੁਕਤ ਸੂਬੇਦਾਰ ਹਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਦੀ ਮੌਤ ਹੋ ਗਈ। ਉਸ ਨੂੰ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਪਰ ਮੈਡੀਕਲ ਅਫਸਰਾਂ ਨੇ ਉਸ ਨੂੰ ਮ੍ਰਿਤ ਕਰਾਰ ਦਿੱਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਪੂਰ ਸਿੰਘ ਤੇ ਸਮਾਜ ਸੇਵੀ ਛੱਜੂੁ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਸਮੇਂ ਤਾਰ ਟੁੱਟਣ ਕਰਕੇ 60 ਸਾਲ ਦੇ ਹਰਪਾਲ ਸਿੰਘ ਦੀ ਮੌਤ ਹੋ ਗਈ। ਸਦਰ ਪੁਲੀਸ ਨੇ ਲਾਸ਼ ਪੋਸਟਮਾਟਰਮ ਲਈ ਭੇਜ ਦਿੱਤੀ ਹੈ।