ਗਗਨ ਅਰੋੜਾ
ਲੁਧਿਆਣਾ, 9 ਜੂਨ
ਇਥੋਂ ਦੇ ਐੱਸਪੀਐੱਸ ਹਸਪਤਾਲ ਵਿਚ ਜੇਰੇ ਇਲਾਜ ਲੁਧਿਆਣਾ ਸੈਂਟਰਲ ਜੇਲ੍ਹ ਦੇ ਡੀਐੱਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਗਏ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਵੀ ਮੰਗੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮਦਦ ਦਾ ਭਰੋਸਾ ਦਿੱਤਾ ਸੀ। ਡਾਕਟਰਾਂ ਦਾ ਪੈਨਲ ਵੀ ਬਣਿਆ ਸੀ ਪਰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਡੀਐੱਸਪੀ ਦੀ ਮੌਤ ਹੋ ਗਈ।