ਕੁੱਪ ਕਲਾਂ: ਰਮਜ਼ਾਨ ਦੇ ਚੱਲ ਰਹੇ ਪਵਿੱਤਰ ਮਹੀਨੇ ਦੌਰਾਨ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਇਫ਼ਤਾਰ ਪਾਰਟੀ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਮੁਸਲਿਮ ਵੀਰਾਂ ਦੇ ਰੋਜ਼ੇ ਖੁਲ੍ਹਵਾਏ। ਜਸਵੀਰ ਸਿੰਘ ਜੱਸਾ ਕੰਗਣਵਾਲ ਦੇ ਦੱਸਿਆ ਕਿ ਉਨ੍ਹਾਂ ਦੇ ਗ੍ਰਹਿ ਵਿੱਚ ਰੋਜ਼ਾ ਇਫ਼ਤਾਰ ਪਾਰਟੀ ਕਰਵਾਈ ਗਈ। ਇਸ ਵਿਚ ਹਲਕਾ ਵਿਧਾਇਕ ਗੱਜਣਮਾਜਰਾ ਨੇ ਸ਼ਿਰਕਤ ਕੀਤੀ ਅਤੇ ਮੁਸਲਿਮ ਵੀਰਾਂ ਦੇ ਰੋਜ਼ੇ ਖੁੱਲ੍ਹਵਾਏ। ਇਸ ਮੌਕੇ ਡਾ. ਹਰਦੀਪ ਕੁਮਾਰ, ਸਰਾਜ ਕੰਗਣਵਾਲ ਮੋਲਵੀ ਇਰਸ਼ਾਦ ਮੁਹੰਮਦ ਹਾਜ਼ਰ ਸਨ। -ਪੱਤਰ ਪ੍ਰੇਰਕ