ਨਵੀਂ ਦਿੱਲੀ:
ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਨਯਾਤੀ ਹੈਲਥਕੇਅਰ ਦੀ ਨੀਰਾ ਰਾਡੀਆ ਅਤੇ ਚਾਰ ਹੋਰਾਂ ਖ਼ਿਲਾਫ਼ 300 ਕਰੋੜ ਰੁਪਏ ਦੇ ਬੈਂਕ ਕਰਜ਼ੇ ਵਿਚ ਕਥਿਤ ਗਬਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਸ਼ਿਕਾਇਤ ਹੱਡੀਆਂ ਦੇ ਸਰਜਨ ਡਾ. ਰਾਜੀਵ ਸ਼ਰਮਾ ਵਲੋਂ ਕੀਤੀ ਗਈ ਹੈ, ਜਿਸ ਤੋਂ ਮੁਲਜ਼ਮਾਂ ਨੇ ਦੋ ਹਸਪਤਾਲਾਂ ਦੀ 51 ਫ਼ੀਸਦ ਹਿੱਸੇਦਾਰੀ ਖਰੀਦੀ ਸੀ। ਨਯਾਤੀ ਹੈਲਥਕੇਅਰ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਆਧਾਰ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼ਰਮਾ ਦੀ ਅਗਵਾਈ ਵਾਲੀ ਪਿਛਲੀ ਪ੍ਰਬੰਧਕੀ ਟੀਮ ਦੀਆਂ ਗਤੀਵਿਧੀਆਂ ਦੇ ਫੌਰੈਂਸਿਕ ਆਡਿਟ ਵਿੱਚ ‘ਗਬਨ ਅਤੇ ਹੇਰਫੇਰ’ ਦੇ ਕੁਝ ਮੁੱਦਿਆਂ ਬਾਰੇ ਪੁਲੀਸ ਨੂੰ ‘ਜਾਣਕਾਰੀ’ ਦਿੱਤੀ ਗਈ ਹੈ। ਸ਼ਰਮਾ ਦੇ ਓਐੱਸਐੱਲ ਹੈਲਥਕੇਅਰ ਨੂੰ ਨਰਾਇਣੀ ਇਨਵੈਸਟਮੈਂਟ ਪ੍ਰਾ. ਲਿਮਿ. ਰਾਹੀਂ ਖਰੀਦਿਆ ਗਿਆ ਸੀ ਅਤੇ ਬਾਅਦ ਵਿੱਚ ਨਯਾਤੀ ਹੈਲਥਕੇਅਰ ਐੱਨਸੀਆਰ ਨਾਂ ਦਿੱਤਾ ਗਿਆ ਸੀ।
-ਪੀਟੀਆਈ