ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਦਸੰਬਰ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ 30ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਪੂਰੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋ ਗਿਆ ਹੈ। ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਕਿਹਾ ਕਿ ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਬਾਬਾ ਸੁੱਚਾ ਸਿੰਘ ਨੇ ਗੁਰਮਤਿ ਸੰਗੀਤ ਦੀ ਰਾਗ ਪ੍ਰੰਪਰਾ ਨੂੰ ਪ੍ਰਫੁੱਲਿਤ ਕਰਨ ਦਾ, ਜੋ ਮਹਾਨ ਕਾਰਜ ਆਰੰਭਿਆ ਸੀ, ਉਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਾਰਜ ਹੈ। ਇਸ ਦੌਰਾਨ ਗਿਆਨੀ ਗਗਨਦੀਪ ਸਿੰਘ ਨੇ ਗੁਰ ਇਤਿਹਾਸ ਦੀ ਕਥਾ ਵਿਚਾਰ ਕੀਤੀ। ਸੰਮੇਲਨ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਮਤਿ ਸਿੰਘ ਸ਼ਾਂਤ ਨੇ ਰਾਗ (ਸਿਰੀ ਰਾਗ ਅਤੇ ਮਾਝ), ਭਾਈ ਸਤਿੰਦਰ ਸਿੰਘ ਸਾਰੰਗ ਨੇ ਰਾਗ (ਕੇਦਾਰਾ, ਮਲਾਰ), ਪ੍ਰੋ. ਸ਼ਮਿੰਦਰਪਾਲ ਸਿੰਘ ਨੇ ਰਾਗ (ਗਉੜੀ, ਕਲਿਆਣ) ਤੇ ਭਾਈ ਅਵਤਾਰ ਸਿੰਘ ਨੇ ਰਾਗ (ਸੋਰਠਿ, ਕਾਨੜਾ) ਦਾ ਕੀਰਤਨ ਕੀਤਾ।