ਨਵੀਂ ਦਿੱਲੀ, 8 ਜੂਨ
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੁਵੈਤ ਨਾਲ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਰਾਹ ਤਲਾਸ਼ਣ ਲਈ ਬੁੱਧਵਾਰ ਤੋਂ ਤੇਲ ਨਾਲ ਭਰਪੂਰ ਖਾੜੀ ਦੇਸ਼ ਦੀ ਤਿੰਨ ਦਿਨ ਦੀ ਯਾਤਰਾ ’ਤੇ ਜਾਣਗੇ ਅਤੇ ਉਹ ਆਪਣੇ ਨਾਲ ਕੁਵੈਤੀ ਅਮੀਰ ਸ਼ੇਖ਼ ਨਵਫ਼ ਅਲ-ਅਹਿਮਦ ਅਲ-ਸਬਾਹ ਦੇ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਪੱਤਰ ਵੀ ਲੈ ਕੇ ਜਾਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਕੁਵੈਤੀ ਵਿਦੇਸ਼ ਮੰਤਰੀ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ਼ੇਖ ਅਹਿਮਦ ਨਾਸਰ ਅਲ-ਮੁਹੰਮਦ ਅਲ-ਸਬਾਹ ਦੇ ਸੱਦੇ ’ਤੇ 9 ਤੋਂ 11 ਜੂਨ ਨੂੰ ਕੁਵੈਤ ਦੇ ਦੌਰੇ ’ਤੇ ਜਾਣਗੇ।’’ -ਪੀਟੀਆਈ