ਪਣਜੀ: ਮਾਡਲ ਮਿਲਿੰਦ ਸੋਮਨ ਵਲੋਂ ਆਪਣੇ 55ਵੇਂ ਜਨਮ ਦਿਨ ਮੌਕੇ ਨਿਰਵਸਤਰ ਹੋ ਕੇ ਸਮੁੰਦਰ ਕਿਨਾਰੇ ਦੌੜਨ ਦੀ ਤਸਵੀਰ ਪੋਸਟ ਕਰਨ ’ਤੇ ਗੋਆ ਪੁਲੀਸ ਨੇ ਊਸ ਖ਼ਿਲਾਫ਼ ਜਨਤਕ ਥਾਂ ’ਤੇ ਅਸ਼ਲੀਲਤਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਸਿਆਸੀ ਜਥੇਬੰਦੀ ਗੋਆ ਸੁਰੱਕਸ਼ਾ ਮੰਚ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। -ਟਨਸ