ਸ੍ਰੀਨਗਰ, 14 ਅਗਸਤ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਗ੍ਰੇਨੇਡ ਹਮਲੇ ‘ਚ ਪੁਲੀਸ ਮੁਲਾਜ਼ਮ ਸ਼ਹੀਦ ਹੋ ਗਿਆ| ਘਟਨਾ ਸ਼ਨਿਚਰਵਾਰ ਰਾਤ ਨੂੰ ਦੱਖਣੀ ਕਸ਼ਮੀਰ ਜ਼ਿਲੇ ਦੇ ਕੈਮੋਹ ਇਲਾਕੇ ਦੀ ਹੈ। ਕਸ਼ਮੀਰ ਡਿਵੀਜ਼ਨ ਦੀ ਪੁਲੀਸ ਨੇ ਟਵੀਟ ਕੀਤਾ, ‘ਕੁਲਗਾਮ ਦੇ ਕੈਮੋਹ ‘ਚ ਬੀਤੀ ਰਾਤ ਗ੍ਰੇਨੇਡ ਹਮਲਾ ਕੀਤਾ ਗਿਆ। ਇਸ ਵਿੱਚ ਪੁਣਛ ਦੇ ਮੇਂਢਰ ‘ਚ ਤਾਇਨਾਤ ਤਾਹਿਰ ਖ਼ਾਨ ਨਾਂ ਦਾ ਪੁਲੀਸ ਕਰਮਚਾਰੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।’