ਪੱਤਰ ਪ੍ਰੇਰਕ
ਘਨੌਰ, 29 ਜਨਵਰੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ’ਤੇ 31 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਤਹਿਸੀਲ ਪੱਧਰ ’ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ। ਕਿਸਾਨ ਮੋਰਚੇ ਦੇ ਆਗੂ ਤੇ ਕੁਲਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ ਨੇ ਦੱਸਿਆ ਕਿ ਜਿਸ ਦੀ ਲਾਮਬੰਦੀ ਨੂੰ ਲੈ ਕੇ ਉਨ੍ਹਾਂ ਵੱਲੋਂ ਕਿਸਾਨ ਆਗੂਆਂ ਜਗਪਾਲ ਸਿੰਘ ਮੰਡੌਲੀ ਤੇ ਤਰਸੇਮ ਚੰਦ ਅਜਰਾਵਰ ਆਗੂਆਂ ਦੀ ਟੀਮ ਨਾਲ ਪਿੰਡ ਮੰਡੌਲੀ, ਸ਼ਾਹਪੁਰ, ਮਾਜਰੀ ਫਕੀਰਾਂ, ਸੋਨੇਮਾਜਰਾ, ਸੰਧਾਰਸੀ, ਬੱਲੋਪੁਰ, ਮਰਦਾਂਪੁਰ, ਬਹਾਵਲਪੁਰ, ਸਲੇਮਪੁਰ, ਭੱਟਮਾਜਰਾ ਪਿੰਡਾਂ ਵਿੱਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।