ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਅੱਜ ਕਰੋਨਾ ਲਈ ਫੰਡ ਦੇਣ ਵਾਲੇ ਦਾਨੀਆਂ ਦੀ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਦੀ ਸ਼ੁਰੂਆਤ ਉਸ ਨੇ ਆਪਣੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਤੋਂ ਕੀਤੀ। ਅਦਾਕਾਰਾ ਨੇ ਆਖਿਆ ਕਿ ਕਰੋਨਾ ਰਾਹਤ ਕਾਰਜਾਂ ਲਈ ਉਨ੍ਹਾਂ 11 ਕਰੋੜ ਤੋਂ ਵੱਧ ਫੰਡ ਇਕੱਠਾ ਕਰ ਲਿਆ ਹੈ। ਜਾਣਕਾਰੀ ਅਨੁਸਾਰ ਵਿਰਾਟ ਅਤੇ ਅਨੁਸ਼ਕਾ ਨੇ 7 ਮਈ ਨੂੰ ਇਹ ਮੁਹਿੰਮ ਫੰਡ ਇਕੱਠਾ ਕਰਨ ਵਾਲੇ ਪਲੈਟਫਾਰਮ ‘ਕੇਟੋ’ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਇਸ ਜੋੜੀ ਨੇ ਖੁਦ ਵੀ ਦੋ ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ਨੇ ਭਾਰਤ ਵਿਚ ਕੋਵਿਡ ਰਾਹਤ ਕਾਰਜਾਂ ਲਈ ਸੱਤ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਸੀ ਪਰ ਉਨ੍ਹਾਂ 11 ਕਰੋੜ ਰੁਪਏ ਇਕੱਠੇ ਕਰ ਲਏ ਹਨ। ਅਨੁਸ਼ਕਾ ਨੇ ਅੱਜ ਇਸ ਮੁਹਿੰਮ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਸਾਰਿਆਂ ਦਾ ਧੰਨਵਾਦ।’’ -ਪੀਟੀਆਈ