ਨਵੀਂ ਦਿੱਲੀ: ਸੀਬੀਆਈ ਨੇ ਕੇਨਰਾ ਬੈਂਕ ਦੀ ਅਗਵਾਈ ਵਾਲੀਆਂ ਵਿੱਤੀ ਸੰਸਥਾਵਾਂ ਨਾਲ 55.27 ਕਰੋੜ ਦੀ ਕਥਿਤ ਧੋਖਾਧੜੀ ਦੇ ਸਬੰਧ ਵਿੱਚ ਹੀਰਿਆਂ ਦੇ ਕਾਰੋਬਾਰੀ ਮੇਹੁਲ ਚੋਕਸੀ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਇਹ ਕਾਰਵਾਈ ਬੈਂਕ ਵੱਲੋਂ 30 ਅਗਸਤ 2021 ਨੂੰ ਦਿੱਤੀ ਗਈ ਸ਼ਿਕਾਇਤ ਦੇ ਇਕ ਸਾਲ ਮਗਰੋਂ ਕੀਤੀ ਹੈ। ਬੈਂਕ ਨੇ ਬੇਜ਼ਲ ਜਿਊਲਰੀ, ਜਿਸ ਨੂੰ ਪਹਿਲਾਂ ਡੀਐਡਮਜ਼ ਜਿਊਲਰੀ ਵਜੋਂ ਵੀ ਜਾਣਿਆ ਜਾਂਦਾ ਸੀ, ਅਤੇ ਉਸ ਦੇ ਡਾਇਰੈਕਟਰਾਂ ਮੇਹੁਲ ਚੋਕਸੀ, ਚੇਤਨਾ ਜਾਵੇਰੀ, ਦਿਨੇਸ਼ ਭਾਟੀਆ ਤੇ ਮਿਲਿੰਦ ਲਿਮਏ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। -ਪੀਟੀਆਈ