ਜੋਧਪੁਰ, 25 ਨਵੰਬਰ
ਪਾਕਿਸਤਾਨ ਦੀ ਇਕ ਹਿੰਦੂ ਸ਼ਰਨਾਰਥੀ ਔਰਤ 10 ਮਹੀਨਿਆਂ ਤੋਂ ਗੁਆਂਢੀ ਦੇਸ਼ ਵਿਚ ਫਸੇ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਵਿਚ ਆਪਣੇ ਪਰਿਵਾਰ ਨਾਲ ਮਿਲੀ। ਜਨਤਾ ਮਾਲੀ, ਜਿਸ ਨੇ ਭਾਰਤੀ ਨਾਗਰਿਕਤਾ ਲਈ ਦਰਖਾਸਤ ਦਿੱਤੀ ਸੀ, ਫਰਵਰੀ ਵਿਚ ਆਪਣੇ ਪਤੀ ਅਤੇ ਬੱਚਿਆਂ ਨਾਲ ਐੱਨਓਆਰਆਈ ਵੀਜ਼ਾ ‘ਤੇ ਪਾਕਿਸਤਾਨ ਦੇ ਮੀਰਪੁਰ ਖ਼ਾਸ ਵਿਚ ਆਪਣੀ ਬਿਮਾਰ ਮਾਂ ਨੂੰ ਮਿਲਣ ਗਈ ਸੀ ਪਰ ਕਰੋਨਾਵਾਇਰਸ ਕਾਰਨ ਕੀਤੀ ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ ਉਥੇ ਫਸ ਗਈ ਸੀ। ਉਸ ਦਾ ਵੀਜ਼ਾ ਖਤਮ ਹੋ ਗਿਆ ਸੀ ਤੇ ਜਿਸ ਕਾਰਨ ਉਸ ਨੂੰ ਭਾਰਤ ਵਾਪਸ ਜਾਣ ਤੋਂ ਰੋਕ ਦਿੱਤਾ ਗਿਆ ਸੀ, ਜਦ ਕਿ ਉਸ ਦਾ ਪਤੀ ਤੇ ਬੱਚੇ ਜੁਲਾਈ ਵਿੱਚ ਭਾਰਤ ਆ ਗਏ ਸਨ।