ਨਵੀਂ ਦਿੱਲੀ, 8 ਜੂਨ
ਦੇਸ਼ ’ਚ ਕਰੋਨਾ ਦੇ ਟੀਕਾਕਰਨ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਕੇਰਲਾ ਤੋਂ ਪੰਜਵੀਂ ਜਮਾਤ ਦੀ ਵਿਦਿਆਰਥਣ ਲਿਡਵਿਨਾ ਜੋਸਫ਼ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਦੀ ਕਰੋਨਾ ਵੈਕਸੀਨ ਦੀ ਨੀਤੀ ’ਚ ਦਖਲ ਦੇਣ ਅਤੇ ਲੋਕਾਂ ਦੀ ਜਾਨ ਬਣਾਉਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੇ ਨਾਲ ਹੀ ਚੀਫ ਜਸਟਿਸ ਰਾਮੰਨਾ ਨੇ ਲਿਡਵਿਨਾ ਜੌਸਫ ਦੇ ਪੱਤਰ ਦਾ ਜਵਾਬ ਦਿੱਤਾ ਅਤੇ ਉਸ ਨੂੰ ਖੂਬਸੂਰਤ ਪੱਤਰ ਤੇ ਜੱਜਾਂ ਦੇ ਕੰਮਾਂ ਦੀ ਪ੍ਰਸ਼ੰਸਾ ਲਈ ਸ਼ੁੱਭ ਕਾਮਨਾਵਾਂ ਭੇਜੀਆਂ। ਇਸ ਬੱਚੀ ਨੇ ਆਪਣੇ ਪੱਤਰ ਨਾਲ ਇੱਕ ਚਿੱਤਰ ਵੀ ਨੱਥੀ ਕੀਤਾ ਹੈ ਜਿਸ ’ਚ ਅਦਾਲਤ ਦਾ ਜੱਜ ਆਪਣੇ ਹਥੌੜੇ ਨਾਲ ਕਰੋਨਾ ਵਾਇਰਸ ਨੂੰ ਮਾਰਦਾ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਇਸ ’ਚ ਤਿਰੰਗੇ, ਅਸ਼ੋਕ ਸਤੰਭ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਵੀ ਬਣਾਈ ਗਈ ਹੈ।-ਏਜੰਸੀ