ਪੱਤਰ ਪ੍ਰੇਰਕ
ਜ਼ੀਰਾ, 13 ਜੁਲਾਈ
ਜ਼ੀਰਾ ਦੇ ਗਊਸ਼ਾਲਾ ਰੋਡ ਵਿੱਚ ਦੋ ਨਾਮਾਲੂਮ ਲੁਟੇਰੇ 24 ਹਜ਼ਾਰ ਰੁਪਏ ਦੀ ਨਕਦੀ। ਇੱਕ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਬੰਸ ਲਾਲ ਕੋਛੜ ਪੁੱਤਰ ਗਿਆਨ ਚੰਦ ਵਾਸੀ ਗਊਸ਼ਾਲਾ ਰੋਡ ਜ਼ੀਰਾ ਨੇ ਦੱਸਿਆ ਕਿ ਉਹ ਰਾਤ 9.30 ਵਜੇ ਦੇ ਕਰੀਬ ਆਪਣੀ ਮੀਟ ਦੀ ਦੁਕਾਨ ਬੰਦ ਕਰਕੇ ਪੈਦਲ ਆਪਣੇ ਘਰ ਜਾ ਰਹੇ ਸੀ ਤਾਂ ਗਊਸ਼ਾਲਾ ਰੋਡ ’ਤੇ ਸਥਿੱਤ ਡੇਰਾ ਸੰਤ ਕਰਤਾਰ ਦੇ ਨਜ਼ਦੀਕ ਪਿੱਛੋਂ ਆ ਰਹੇ ਦੋ ਲੁਟੇਰੇ ਉਨ੍ਹਾਂ ਦਾ ਕਾਲੇ ਰੰਗ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ, ਜਿਸ ਵਿੱਚ 24 ਹਜ਼ਾਰ ਰੁਪਏ ਨਕਦ, ਜ਼ਰੂਰੀ ਕਾਗਜ਼ਾਤ, ਇੱਕ ਮੋਬਾਈਲ ਫੋਨ ਤੇ ਇੱਕ ਚੈੱਕ ਬੁੱਕ ਸੀ। ਪੀੜਤ ਵਿਅਕਤੀ ਵੱਲੋਂ ਸ਼ਿਕਾਇਤ ਦੇਣ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।