ਪੱਤਰ ਪ੍ਰੇਰਕ
ਅਜੀਤਵਾਲ, 18 ਅਪਰੈਲ
ਪੈਨਸ਼ਨਰਜ਼ ਯੂਨੀਅਨ ਦੇ ਆਗੂ ਮਾਸਟਰ ਲਾਲ ਸਿੰਘ ਢਿੱਲੋਂ ਤਖਾਣਵੱਧ ਦੀ ਪਤਨੀ ਸੇਵਾਮੁਕਤ ਮੁੱਖ ਅਧਿਆਪਕਾ ਨਸੀਬ ਕੌਰ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਦਾ ਸਸਕਾਰ ਉਨ੍ਹਾਂ ਦੇ ਪਿੰਡ ਤਖਾਣਵੱਧ ਵਿੱਚ ਧਾਰਮਿਕ ਰਸਮਾਂ ਨਾਲ ਕੀਤਾ ਗਿਆ। ਵੱਖ ਵੱਖ ਆਗੂਆਂ ਨੇ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਡਾ. ਨਿਰਪਾਲਦੀਪ ਕੌਰ, ਡਾ. ਕਮਲਜੀਤ ਕੌਰ ਢਿੱਲੋਂ ਅਤੇ ਬਲਕਿਰਨ ਜੀਤ ਕੌਰ ਨੇ ਦਿੱਤੀ। ਸਸਕਾਰ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਤੋਂ ਗੁਰਦੇਵ ਸਿੰਘ ਕਿਰਤੀ, ਪੱਤਰਕਾਰ ਬਲਵਿੰਦਰ ਜੰਮੂ, ਸਰਬਜੀਤ ਖੋਸਾ, ਕਰਮਵੀਰ ਬੱਧਨੀ, ਜਗਜੀਤ ਸਿੰਘ, ਸਵਰਾਜ ਢੁੱਡੀਕੇ, ਮਹਿੰਦਰ ਸਿੰਘ, ਮਾਸਟਰ ਸੁਰਜੀਤ ਦੌਧਰ, ਸਿਕੰਦਰ ਮਧੇਕੇ, ਇਕਬਾਲ ਤਖਾਣਵੱਧ, ਦਿਲਦਾਰ, ਅਮੀਰ ਸੁਲਤਾਨਾ, ਤਰਸੇਮ ਲਾਲ, ਮਾਸਟਰ ਭਜਨ ਸਿੰਘ, ਸਕੂਲ ਸਟਾਫ ਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਨਸੀਬ ਕੌਰ ਨਮਿਤ ਅੰਤਿਮ ਅਰਦਾਸ 21 ਅਪਰੈਲ ਨੂੰ ਪਿੰਡ ਤਖਾਣਵੱਧ ਵਿੱਚ ਕੀਤੀ ਜਾਵੇਗੀ।