ਸ਼ਹਿਣਾ: ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਬਲਵੰਤ ਗਾਰਗੀ ਦੀ ਢੁੱਕਵੀਂ ਯਾਦਗਾਰ ਬਣਾਉਣ ਲਈ ਮੰਗ ਉਠ ਰਹੀ ਹੈ। ਜ਼ਿਕਰਯੋਗ ਹੈ ਕਿ ਬਲਵੰਤ ਗਾਰਗੀ ਦਾ ਜਨਮ 1916 ਵਿੱਚ ਕਸਬਾ ਸ਼ਹਿਣਾ ਦੀ ਨਹਿਰੀ ਕੋਠੀ ਵਿਖੇ ਹੋਇਆ ਸੀ। ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਬਲਵੰਤ ਗਾਰਗੀ ਦੀ ਜਨਮ ਸਥਾਨ ਵਾਲੀ ਇਮਾਰਤ ਅੱਜ ਬੇਹੱਦ ਖਸਤਾ ਹਾਲਤ ਵਿੱਚ ਹੈ। ਇੱਥੋਂ ਦੇ ਪ੍ਰਸ਼ਾਸਨ ਨੇ ਵੀ ਇਸ ਸਿਰਮੌਰ ਹਸਤੀ ਦੇ ਜਨਮ ਸਥਾਨ ਨੂੰ ਸੰਭਾਲਣ ’ਚ ਕੋਈ ਯੋਗਦਾਨ ਨਹੀਂ ਪਾਇਆ। ਇਸ ਸਬੰਧੀ ਬਲਵੰਤ ਗਾਰਗੀ ਯਾਦਗਾਰ ਕਮੇਟੀ ਨੇ ਪ੍ਰਸ਼ਾਸਨ ’ਤੇ ਰਾਜਸੀ ਲੋਕਾਂ ਕੋਲ ਜਾਣ ਦੀ ਬਜਾਏ ਸਾਹਿਤ ਜਗਤ ਦੀਆ ਪ੍ਰਸਿੱਧ ਹਸਤੀਆਂ ਕੋਲ ਜਾਣ ਦਾ ਫੈਸਲਾ ਕੀਤਾ। ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਸਿਰਮੌਰ ਲੇਖਕ ਬਲਵੰਤ ਗਾਰਗੀ ਦੀ ਢੁੱਕਵੀਂ ਯਾਦਗਾਰ ਅਤੇ ਲਾਇਬਰੇਰੀ ਬਣਾਈ ਜਾਵੇ।-ਪੱਤਰ ਪ੍ਰੇਰਕ