ਖੇਤਰੀ ਪ੍ਰਤੀਨਿਧ
ਬਰਨਾਲਾ, 7 ਸਤੰਬਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਕਾਈ ਬਰਨਾਲਾ ਵੱਲੋਂ ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੇ ਗਏ ਸਮਾਰਕ ਉੱਪਰ ਲਿਖਤ ਹਿੰਦੀ ਭਾਸ਼ਾ ਦੀ ਥਾਂ ਪੰਜਾਬੀ ’ਚ ਪਹਿਲੇ ਸਥਾਨ ’ਤੇ ਲਿਖੇ ਜਾਣ ਦੀ ਮੰਗ ਨੂੰ ਲੈ ਕੇ ਕੇਂਦਰੀ ਸਰਕਾਰ ਦੇ ਸੱਭਿਆਚਾਰਕ ਵਿਭਾਗ ਨਵੀਂ ਦਿੱਲੀ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਂ ਡੀਸੀ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਮੰਗ ਪੱਤਰ ਸੌਂਪਿਆ ਗਿਆ। ਭਾਈਚਾਰਾ ਵਫ਼ਦ ਵਿੱਚ ਸ਼ਾਮਲ ਪਰਮਜੀਤ ਮਾਨ, ਜਗਤਾਰ ਸਿੰਘ ਬੈਂਸ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਭੋਲਾ ਸਿੰਘ ਸੰਘੇੜਾ, ਅਸ਼ੋਕ ਭਾਰਤੀ ਤੇ ਰਾਮ ਸਿੰਘ ਬੀਹਲਾ ਨੇ ਮੰਗ ਕੀਤੀ ਕਿ ਸਮਾਰਕ ਦੇ ਨਾਂ ਵਿੱਚ ਸਭ ਉੱਪਰ ਗੁਰਮੁਖੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਬਾਕੀ ਭਾਸ਼ਾਵਾਂ ਦੀ ਜੇ ਲੋੜ ਹੋਵੇ ਬਾਅਦ ਵਿਚ ਕੀਤੀ ਜਾਵੇ।