ਪੱਤਰ ਪ੍ਰੇਰਕ
ਘਨੌਰ, 7 ਸਤੰਬਰ
ਇਥੋਂ ਨੇੜਲੇ ਪਿੰਡ ਚੱਪੜ ਦੀ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿੱਚ ਚੋਰਾਂ ਨੇ ਲੱਗੇ ਏ.ਟੀ.ਐਮ ਦਾ ਤਾਲਾ ਤੋੜ ਕੇ ਮਸ਼ੀਨ ਦੀ ਤੋੜ-ਭੰਨ ਕੀਤੀ। ਪ੍ਰੰਤੂ ਪੈਸੇ ਚੋਰੀ ਹੋਣ ਤੋਂ ਬਚਾਅ ਹੋ ਗਿਆ। ਥਾਣਾ ਘਨੌਰ ਦੀ ਪੁਲੀਸ ਨੇ ਦੱਸਿਆ ਕਿ ਰਿਸ਼ਵ ਠਾਕੁਰ ਵਾਸੀ ਏ.ਜੀ 595 ਐਮ.ਆਰ ਮੋਹਾਲੀ ਹਿਲਜ਼ ਸੈਕਟਰ-109 ਮੁਹਾਲੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਚੱਪੜ ਵਿਖੇ ਬਤੌਰ ਮੈਨੇਜਰ ਹੈ। 4 ਸਤੰਬਰ ਦੀ ਸ਼ਾਮ ਨੂੰ ਬੈਂਕ ਦੇ ਨਾਲ ਏ.ਟੀ.ਐਮ ਨੂੰ ਤਾਲਾ ਲਗਾ ਕੇ ਚਲਿਆ ਗਿਆ। ਜਦੋਂ 6 ਸਤੰਬਰ ਨੂੰ ਆ ਕੇ ਵੇਖਿਆ ਤਾਂ ਏ.ਟੀ.ਐਮ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਮਸ਼ੀਨ ਦੀ ਭੰਨ-ਤੋੜ ਕਰਕੇ ਅਣਪਛਾਤੇ ਵਿਅਕਤੀਆਂ ਵੱਲੋਂ ਪੈੇਸੇ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।