ਨਵੀਂ ਦਿੱਲੀ, 31 ਅਗਸਤ
ਸਰਕਾਰ ਕਿਸੇ ਵੀ ਕੁਦਰਤੀ ਆਫ਼ਤ ਜਾਂ ਸੁਰੱਖਿਆ ਘਟਨਾਵਾਂ ਬਾਰੇ ਲੋਕਾਂ ਨੂੰ ਚੌਕਸ ਕਰਨ ਲਈ ਟੈਲੀਵਿਜ਼ਨ, ਰੇਡੀਓ ਅਤੇ ਰੇਲਵੇ ਸਟੇਸ਼ਨਾਂ ਤਕ ਪਹੁੰਚ ਬਣਾਉਣ ਲਈ ਆਪਣੀ ਆਫ਼ਤ ਚੇਤਾਵਨੀ ਪ੍ਰਣਾਲੀ ਸੀਏਪੀ ਦਾ ਘੇਰਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।