ਜੰਮੂ: ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਛੁਪਣਗਾਹ ਦਾ ਪਤਾ ਲਗਾ ਕੇ ਅਸਲਾ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੰਬਰ ਜ਼ਿਲ੍ਹੇ ਵਿੱਚ ਸੂਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਇੱਕ ਵਾਇਰਲੈਸ ਸੈੱਟ, ਇੱਕ ਯੂਬੀਜੀਐੱਲ ਟਿਊਬ ਸਣੇ ਦੋ ਯੂਬੀਜੀਐੱਲ ਗਰਨੇਡ, ਦੋ ਮੈਗਜ਼ੀਨ, ਚੀਨੀ ਪਿਸਤੌਲ ਦੇ 12, ਏਕੇ-47 ਦੇ 132 ਸਣੇ ਕੁੱਲ 179 ਕਾਰਤੂਸ ਬਰਾਮਦ ਕੀਤੇ ਹਨ। -ਪੀਟੀਆਈ