ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਪਰੈਲ
ਥਾਣਾ ਡਾਬਾ ਦੀ ਪੁਲੀਸ ਨੇ ਸ਼ਰਾਬੀ ਹਾਲਤ ਵਿੱਚ ਹੰਗਾਮਾ ਕਰ ਰਹੀ ਔਰਤ ਅਤੇ ਉਸ ਦੀ ਸਾਥਣ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਲਛਮਣ ਨਗਰ ਦੀ ਗਲੀ ਨੰਬਰ ਤਿੰਨ ਵਿੱਚ ਕੁਝ ਔਰਤਾਂ ਝਗੜਾ ਕਰ ਰਹੀਆਂ ਹਨ। ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਵੇਖਿਆ ਕਿ ਜਸਕਰਨ ਕੌਰ ਨਸ਼ੇ ਦੀ ਹਾਲਤ ਵਿੱਚ ਸੀ ਜੋ ਉੱਚੀ ਉੱਚੀ ਆਵਾਜ਼ ਵਿੱਚ ਗਾਲ਼ਾਂ ਕੱਢ ਰਹੀ ਸੀ। ਪੁਲੀਸ ਵੱਲੋਂ ਜਸਕਰਨ ਕੌਰ ਵਾਸੀ ਗਲੀ ਨੰਬਰ ਇੱਕ ਲਛਮਣ ਨਗਰ ਅਤੇ ਉਸ ਦੇ ਨਾਲ ਸੁਨੀਤਾ ਰਾਣੀ ਵਾਸੀ ਗਲੀ ਨੰਬਰ ਪੰਜ ਲਛਮਣ ਨਗਰ ਨੂੰ ਸ਼ਾਂਤੀ ਭੰਗ ਕਰਨ ਅਤੇ ਦੰਗਾ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।